ਮਦਦ ਲਓ 

ਮੈਤ੍ਰੀ ਸਾਨ ਫਰਾਂਸਿਸਕੋ ਬੇ ਏਰੀਆ (San Francisco Bay Area) ਵਿੱਚ ਅਧਾਰਿਤ ਮੁਫ਼ਤ ਅਤੇ ਗੁਪਤ ਸੇਵਾਵਾਂ ਵਾਲੀ ਗੈਰ ਮੁਨਾਫ਼ਾ ਸੰਸਥਾ ਹੈ, ਜੋ ਮੁਖ ਤੌਰ ਤੇ ਦੱਖਣੀ ਏਸ਼ੀਆ (ਬੰਗਲਾਦੇਸ਼, ਭਾਰਤ , ਨੇਪਾਲ,  ਪਾਕਿਸਤਾਨ , ਸ਼੍ਰੀਲੰਕਾ ਸਮੇਤ ਹੋਰਾਂ ) ਦੇ ਉਹਨਾਂ ਪਰਿਵਾਰਾਂ ਅਤੇ ਵਿਅਕਤੀਆਂ ਦੀ ਮਦਦ ਕਰਦੀ ਹੈ ਜੋ ਕਿ ਘਰੇਲੂ ਹਿੰਸਾ, ਭਾਵਨਾਤਮਕ ਸ਼ੋਸ਼ਣ, ਸੱਭਿਆਚਾਰਕ ਬੇਗਾਨਗੀ, ਯਾ ਪਰਿਵਾਰਿਕ ਟਕਰਾਓ ਦਾ ਸਾਹਮਣਾ ਕਰ ਰਹੇ ਹਨ |

ਕੀ ਤੁਸੀਂ (ਯਾ ਤੁਹਾਡੇ ਕੋਈ ਜਾਣਕਾਰ) ਇੱਕ ਬਦਸਲੂਕ ਰਿਸ਼ਤੇ ਵਿੱਚ ਹੋਂ? ਕੀ ਤੁਹਾਨੂੰ ਮਦਦ ਦੀ ਲੋੜ ਹੈ?

ਕਾਲ ਕਰੋ 1-888-862-4874

ਕਿਸੇ ਨਾਲ ਗੱਲ ਕਰਨ ਲਈ, ਸੋਮਵਾਰ ਤੋਂ ਸ਼ੁਕਰਵਾਰ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਦੇ ਵਿੱਚ ਕਾਲ ਕਰੋ | ਨਹੀਂ ਤਾਂ, ਵੋਆਇਸਮੇਲ (voicemail) ਤੇ ਸੁਰੱਖਿਅਤ ਫੋਨ ਨੰਬਰ ਅਤੇ ਸੁਰਖਿਅਤ ਸਮੇਂ ਦੇ ਨਾਲ ਆਪਣਾ ਸੰਦੇਸ਼ ਛੱਡੋ | ਸਾਡੇ ਵਲੰਟੀਅਰ 24 ਘੰਟੇ ਦੇ ਅੰਦਰ ਤੁਹਾਡੇ ਸੰਦੇਸ਼ ਚੈੱਕ ਕਰ ਕੇ ਤੁਹਾਨੂੰ ਜਵਾਬ ਦੇਣਗੇ |

ਜੇ ਇਹ ਐਮਰਜੰਸੀ ਹੈ ਯਾ ਤੁਸੀਂ ਜ਼ਖਮੀ ਹੋ,ਤਾਂ ਤੁਰੰਤ 911 ਤੇ ਕਾਲ ਕਰੋ | ਪੁਲਿਸ ਤੁਹਾਡੀ ਮਦਦ ਲਈ ਇਥੇ ਹੈ | ਜੇ ਤੁਸੀਂ ਗੱਲ ਨਹੀਂ ਕਰ ਸਕਦੇ, 911 ਤੇ ਕਾਲ ਕਰਕੇ ਛੱਡ ਦੋ ਅਤੇ ਕਾਲ ਨਾ ਕੱਟੋ | ਪੁਲਿਸ ਤੁਰੰਤ ਸਹਾਇਤਾ ਭੇਜੇਗੀ |

ਅਸੀਂ ਤੁਹਾਡੀ ਕਾਲ ਦਾ ਜਵਾਬ ਦੇਣ ਲਈ ਇਥੇ ਹਾਂ :

  • ਜੇ ਤੁਸੀਂ ਕਿਸੇ ਬਦਸਲੂਕੀ ਵਾਲੀ ਸਥਿਤੀ ਵਿਚ ਹੋਂ ਤਾਂ ਅਸੀਂ ਸੁਰਖਿਆ ਯੋਜਨਾਬੰਦੀ ਵਿਚ ਤੁਹਾਡੀ ਮਦਦ ਕਰ ਸਕਦੇ ਹਾਂ |

  • ਜੇ ਤੁਹਾਡੇ ਕੋਈ ਸਵਾਲ ਹਨ ਤਾਂ ਅਸੀਂ ਉਨ੍ਹਾਂ ਦਾ ਜਵਾਬ ਦੇਵਾਂਗੇ ਯਾ ਤੁਹਾਨੂੰ ਉਚਿਤ ਸਰੋਤ ਵੱਲ ਭੇਜਾਂਗੇ |

  • ਜੇ ਤੁਸੀਂ ਕਿਸੇ ਨਾਲ ਗੱਲ ਕਰ ਕੇ ਪਤਾ ਕਰਨਾ ਚਾਹੁੰਦੇ ਹੋ ਕੇ ਤੁਸੀਂ ਕੀ ਕਰ ਸਕਦੇ ਹੋਂ , ਤਾਂ ਅਸੀਂ ਤੁਹਾਨੂੰ ਇੱਕ ਕੌਂਸਲਰ ਨਾਲ ਜੋੜ ਸਕਦੇ ਹਾਂ |

  • ਜੇ ਤੁਸੀਂ ਕਾਨੂੰਨੀ ਮਦਦ ਲੱਭ ਰਹੇ ਹੋਂ ਤਾਂ ਅਸੀਂ ਰਿਸਟ੍ਰੇਨਿੰਗ ਆਰਡਰ (restraining order) ਲੈਣ ਵਿੱਚ, ਕੋਰਟ ਸੁਣਵਾਈ ਦੀ ਤਿਆਰੀ ਵਿੱਚ ਅਤੇ ਕੋਰਟ ਵਿੱਚ ਸਾਥ ਲਈ, ਵਕੀਲਾਂ ਦੇ ਹਵਾਲੇ ਵਿੱਚ , ਅਤੇ ਹੋਰ ਕਾਨੂੰਨੀ ਸਵਾਲਾਂ  ਦੇ ਜਵਾਬ ਦੇਣ ਵਿਚ ਸਹਾਇਤਾ ਕਰ ਸਕਦੇ ਹਾਂ |  

  • ਜੇ ਤੁਸੀਂ ਅੰਗਰੇਜ਼ੀ ਨਹੀਂ ਬੋਲ ਸਕਦੇ ਯਾ ਤੁਹਾਨੂੰ ਭਾਸ਼ਾ ਵਿੱਚ ਕੋਈ ਹੋਰ ਕਠਿਨਾਈ ਹੈ, ਤਾਂ ਸਾਡੇ ਦੱਖਣੀ ਏਸ਼ਿਆਈ ਭਾਸ਼ਾਵਾਂ ਬੋਲਣ ਵਾਲੇ ਵਲੰਟੀਅਰ ਤੁਹਾਡੀ ਮਦਦ ਕਰ ਸਕਦੇ ਨੇ |